Tainu karda oh pyaar na kade vi oh daga deve,
Chadd duniyan da saath hath Yesu nu fadda de (2)
Chadd duniyan da saath hath Yesu nu fadda de…
Oh hai roohan di khuraak, Rooh de pyaaseyan da paani,
Ohde baajon taithon zindagi guzaari nahioh jaani (2)
Ohde Lahu wale rang vich, khud nu ranga de,
Chadd duniyan da saath..
Tere dukhan da oh saathi te hanereyan di lo,
Tainu kol oh bulaawe na tun door ohtohn ho (2)
Tere dukhan te bimaariyan nu pal ch mitaa de,
Chadd duniyan da saath…
Teri aukhi sokhi raahan ch langayega oh aap,
Reejhan waale tere boote paani layega oh aap (2)
Kadd dil vichon paap ohnu dil ch jagah de,
Chadd duniyan da saath…
Mera koi na wazood ikk tuhi e sahaara,
Mainu tere bina Yesu nahioh kujh vi pyaara (2)
Apni mahima de geet Yesu mere ton likha de,
Chadd duniyan da saath…
ਤੈਨੂੰ ਕਰਦਾ ਉਹ ਪਿਆਰ ਨਾ ਕਦੇ ਵੀ ਉਹ ਦਗਾ ਦੇਵੇ,
ਛੱਡ ਦੁਨੀਆਂ ਦਾ ਸਾਥ ਹੱਥ ਯਿਸੂ ਨੂੰ ਫੜਾ ਦੇ -2,
ਛੱਡ ਦੁਨੀਆਂ ਦਾ ਸਾਥ ਹੱਥ ਯਿਸੂ ਨੂੰ ਫੜਾ ਦੇ…
ਉਹ ਹੈ ਰੂਹਾਂ ਦੀ ਖੁਰਾਕ, ਰੂਹ ਦੇ ਪਿਆਸਿਆਂ ਦਾ ਪਾਣੀ,
ਉਹਦੇ ਵਾਜੋ ਤੈਥੋ ਜ਼ਿੰਦਗੀ ਗੁਜ਼ਾਰੀ ਨਹੀਂਓ ਜਾਣੀ -2,
ਉਹਦੇ ਲਹੂ ਵਾਲੇ ਰੰਗ ਵਿੱਚ, ਖ਼ੁਦ ਨੂੰ ਰੰਗਾ ਦੇ,
ਛੱਡ ਦੁਨੀਆਂ ਦਾ ਸਾਥ…
ਤੇਰੇ ਦੁਖਾਂ ਦਾ ਉਹ ਸਾਥੀ ਤੇ ਹਨੇਰਿਆਂ ਦੀ ਲੋ,
ਤੈਨੂੰ ਕੋਲ ਉਹ ਬੁਲਾਵੇ ਨਾ ਤੂੰ ਦੁਰ ਉਹਤੋਂ ਹੋ -2,
ਤੇਰੇ ਦੁਖਾਂ ਤੇ ਬਿਮਾਰੀਆਂ ਨੂੰ ਪਲ ‘ਚ ਮਿਟਾਂ ਦੇ,
ਛੱਡ ਦੁਨੀਆਂ ਦਾ ਸਾਥ…
ਤੇਰੀ ਔਖੀ ਸੌਖੀ ਰਾਹਾਂ ‘ਚ ਲੰਘਾਏਗਾ ਉਹ ਆਪ,
ਰੀਝਾਂ ਵਾਲੇ ਤੇਰੇ ਬੂਟੇ ਪਾਣੀ ਲਾਏਗਾ ਉਹ ਆਪ -2,
ਕੱਢ ਦਿਲ ਵਿਚੋਂ ਪਾਪ ਉਹਨੂੰ ਦਿਲ ‘ਚ ਜਗ੍ਹਾ ਦੇ,
ਛੱਡ ਦੁਨੀਆਂ ਦਾ ਸਾਥ…
ਮੇਰਾ ਕੋਈ ਨਾ ਵਜੂਦ ਇੱਕ ਤੁਹੀ ਏ ਸਹਾਰਾ,
ਮੈਨੂੰ ਤੇਰੇ ਬਿਨਾ ਯਿਸੂ ਨਹੀਂਓ ਕੁਝ ਵੀ ਪਿਆਰਾ -2,
ਆਪਣੀ ਮਹਿਮਾ ਦੇ ਗੀਤ ਯਿਸੂ ਮੇਰੇ ਤੋਂ ਲਿਖਾ ਦੇ,
ਛੱਡ ਦੁਨੀਆਂ ਦਾ ਸਾਥ…